16ਮੈਂ ਆਪਣੇ-ਆਪ ਨੂੰ ਕਿਹਾ, “ਵੇਖੋ, ਮੇਰੇ ਤੋਂ ਪਹਿਲਾਂ ਯੇਰੂਸ਼ਲੇਮ ਉੱਤੇ ਰਾਜ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲੋਂ ਮੈਂ ਸਿਆਣਪ ਵਿੱਚ ਵੱਧ ਗਿਆ ਹਾਂ। ਮੈਂ ਬਹੁਤ ਸਾਰੀ ਬੁੱਧ ਅਤੇ ਗਿਆਨ ਦਾ ਅਨੁਭਵ ਕੀਤਾ ਹੈ।”
17ਫਿਰ ਮੈਂ ਆਪਣੇ ਆਪ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪਨ ਅਤੇ ਮੂਰਖਤਾ ਨੂੰ ਸਮਝਣ ਵਿੱਚ ਲਾਇਆ ਪਰ ਮੈਂ ਸਿੱਖਿਆ ਕਿ ਇਹ ਵੀ ਹਵਾ ਦਾ ਫੱਕਣਾ ਹੈ।
18ਕਿਉਂਕਿ ਜ਼ਿਆਦਾ ਬੁੱਧ ਨਾਲ ਜ਼ਿਆਦਾ ਦੁੱਖ ਆਉਂਦੇ ਹਨ, ਜਿਹੜਾ ਗਿਆਨ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਉਂਦਾ ਹੈ।