18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ, ਵਿਹਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
19ਇੱਕ ਦਾਅਵਤ ਹਾਸੇ ਲਈ ਬਣਾਈ ਜਾਂਦੀ ਹੈ, ਦਾਖ਼ਰਸ ਜ਼ਿੰਦਗੀ ਨੂੰ ਅਨੰਦਮਈ ਬਣਾਉਂਦੀ ਹੈ, ਅਤੇ ਪੈਸਾ ਹਰ ਚੀਜ਼ ਦਾ ਜਵਾਬ ਹੈ।
20ਆਪਣੇ ਵਿਚਾਰਾਂ ਵਿੱਚ ਵੀ ਰਾਜੇ ਨੂੰ ਫਿਟਕਾਰ ਨਾ, ਨਾ ਆਪਣੇ ਸੌਣ ਵਾਲੇ ਕਮਰੇ ਵਿੱਚ ਅਮੀਰ ਨੂੰ ਸਰਾਪ ਦੇ, ਕਿਉਂਕਿ ਅਕਾਸ਼ ਵਿੱਚ ਇੱਕ ਪੰਛੀ ਤੁਹਾਡੀਆਂ ਗੱਲਾਂ ਨੂੰ ਲੈ ਉੱਡੇਗਾ, ਇੱਕ ਪੰਛੀ ਉਸ ਗੱਲ ਨੂੰ ਆਪਣੇ ਖੰਭਾ ਨਾਲ ਪਰਗਟ ਕਰੇਗਾ।