8ਮੈਂ ਚਾਂਦੀ ਅਤੇ ਸੋਨਾ ਅਤੇ ਰਾਜਿਆਂ ਅਤੇ ਸੂਬਿਆਂ ਦਾ ਖ਼ਜ਼ਾਨਾ ਆਪਣੇ ਲਈ ਇਕੱਠਾ ਕੀਤਾ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ।
9ਮੈਂ ਆਪਣੇ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਕਿਸੇ ਵੀ ਵਿਅਕਤੀ ਨਾਲੋਂ ਕਿਤੇ ਵੱਧ ਮਹਾਨ ਬਣ ਗਿਆ, ਇਸ ਸਭ ਵਿੱਚ ਮੇਰੀ ਬੁੱਧ ਮੇਰੇ ਨਾਲ ਰਹੀ।
10ਉਹ ਸਭ ਕੁਝ ਜੋ ਮੇਰੀਆਂ ਅੱਖਾਂ ਨੇ ਚਾਹਿਆ ਸੀ ਮੈਂ ਉਹਨਾਂ ਤੋਂ ਦੂਰ ਨਾ ਰੱਖਿਆ, ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਾ ਰੋਕਿਆ; ਕਿਉਂਕਿ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਮਨ ਪ੍ਰਸੰਨ ਹੋਇਆ, ਅਤੇ ਇਹ ਮੇਰੀ ਸਾਰੀ ਮਿਹਨਤ ਦਾ ਫਲ ਸੀ।
11ਫਿਰ ਵੀ ਜਦੋਂ ਮੈਂ ਉਹਨਾਂ ਸਾਰੇ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤਾ ਸੀ, ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਵਿੱਚ ਕੀਤੀ ਸੀ। ਉਹ ਸਭ ਕੁਝ ਵਿਅਰਥ ਹੈ ਅਤੇ ਹਵਾ ਦਾ ਫੱਕਣਾ ਹੈ, ਇਸ ਸਭ ਦਾ ਸੂਰਜ ਦੇ ਹੇਠਾਂ ਕੋਈ ਲਾਭ ਨਹੀਂ ਸੀ।
12ਤਦ ਮੈਂ ਬੁੱਧ ਅਤੇ ਪਾਗਲਪਨ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ, ਕਿਉਂ ਜੋ ਆਦਮੀ ਰਾਜੇ ਤੋਂ ਬਾਅਦ ਆਉਣ ਵਾਲਾ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ? ਸਿਰਫ ਉਹ ਹੀ ਜੋ ਪਹਿਲਾ ਹੁੰਦਾ ਆਇਆ ਹੈ।