ਉਪਦੇਸ਼ਕ 6

ਭਾਵੇਂ ਉਹ ਦੋ ਵਾਰ ਹਜ਼ਾਰ ਸਾਲ ਜੀਉਂਦਾ ਰਹੇ ਤਾਂ ਵੀ ਆਪਣੀ ਖੁਸ਼ਹਾਲੀ ਦਾ ਅਨੰਦ ਲੈਣ ਵਿੱਚ ਅਸਫ਼ਲ ਰਹਿੰਦਾ ਹੈ, ਕੀ ਸਾਰੇ ਇੱਕੋ ਥਾਂ ਨਹੀਂ ਜਾਂਦੇ?

Ecclesiastes 6:6 (UKJV) Yea, though he live a thousand years twice told, yet has he seen no good: do not all go to one place?

4ਕਿਉਂ ਜੋ ਇਹ ਵਿਅਰਥ ਆਉਂਦਾ ਅਤੇ ਹਨੇਰੇ ਵਿੱਚ ਚਲਾ ਜਾਂਦਾ ਹੈ, ਅਤੇ ਹਨੇਰੇ ਵਿੱਚ ਇਸ ਦਾ ਨਾਮ ਛੁੱਪ ਜਾਂਦਾ ਹੈ।

5ਭਾਵੇਂ ਇਸ ਨੇ ਨਾ ਕਦੇ ਸੂਰਜ ਨੂੰ ਵੇਖਿਆ ਜਾਂ ਨਾ ਹੀ ਕਿਸੇ ਗੱਲ ਨੂੰ ਜਾਣਿਆ, ਇਸ ਨੂੰ ਉਸ ਆਦਮੀ ਨਾਲੋਂ ਜ਼ਿਆਦਾ ਸੁੱਖ ਹੈ।

6ਭਾਵੇਂ ਉਹ ਦੋ ਵਾਰ ਹਜ਼ਾਰ ਸਾਲ ਜੀਉਂਦਾ ਰਹੇ ਤਾਂ ਵੀ ਆਪਣੀ ਖੁਸ਼ਹਾਲੀ ਦਾ ਅਨੰਦ ਲੈਣ ਵਿੱਚ ਅਸਫ਼ਲ ਰਹਿੰਦਾ ਹੈ, ਕੀ ਸਾਰੇ ਇੱਕੋ ਥਾਂ ਨਹੀਂ ਜਾਂਦੇ?

7ਹਰ ਇੱਕ ਦੀ ਮਿਹਨਤ ਆਪਣੇ ਮੂੰਹ ਲਈ ਹੈ, ਫਿਰ ਵੀ ਉਹਨਾਂ ਦੀ ਭੁੱਖ ਕਦੇ ਨਹੀਂ ਮਿਟਦੀ।

8ਬੁੱਧਵਾਨ ਨੂੰ ਮੂਰਖਾਂ ਨਾਲੋਂ ਜ਼ਿਆਦਾ ਕੀ ਫ਼ਾਇਦਾ ਹੈ? ਗਰੀਬਾਂ ਨੂੰ ਕੀ ਲਾਭ ਹੁੰਦਾ ਹੈ, ਇਹ ਜਾਣ ਕੇ ਕਿ ਦੂਜਿਆਂ ਦੇ ਸਾਹਮਣੇ ਕਿਵੇਂ ਚੱਲਣਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.