ਉਪਦੇਸ਼ਕ 9

ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਉਹਨਾਂ ਦਾ ਸਮਾਂ ਕਦੋਂ ਆ ਜਾਵੇਗਾ, ਜਿਵੇਂ ਮੱਛੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ, ਜਾਂ ਪੰਛੀ ਫੰਦੇ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਲੋਕ ਬੁਰੇ ਸਮੇਂ ਵਿੱਚ ਫਸ ਜਾਂਦੇ ਹਨ ਜੋ ਅਚਾਨਕ ਉਹਨਾਂ ਉੱਤੇ ਆ ਪੈਂਦਾ ਹੈ।

Ecclesiastes 9:12 (UKJV) For man also knows not his time: as the fishes that are taken in an evil net, and as the birds that are caught in the snare; so are the sons of men snared in an evil time, when it falls suddenly upon them.

10ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ।

11ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਹੈ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਨਾ ਹੀ ਬੁੱਧੀਮਾਨ ਨੂੰ ਭੋਜਨ ਆਉਂਦਾ ਹੈ, ਨਾ ਸਮਝ ਵਾਲਿਆਂ ਨੂੰ ਧਨ ਆਉਂਦਾ ਹੈ, ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਸਮਾਂ ਅਤੇ ਮੌਕਾ ਉਹਨਾਂ ਸਾਰਿਆਂ ਨਾਲ ਵਾਪਰਦਾ ਹੈ।

12ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਉਹਨਾਂ ਦਾ ਸਮਾਂ ਕਦੋਂ ਆ ਜਾਵੇਗਾ, ਜਿਵੇਂ ਮੱਛੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ, ਜਾਂ ਪੰਛੀ ਫੰਦੇ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਲੋਕ ਬੁਰੇ ਸਮੇਂ ਵਿੱਚ ਫਸ ਜਾਂਦੇ ਹਨ ਜੋ ਅਚਾਨਕ ਉਹਨਾਂ ਉੱਤੇ ਆ ਪੈਂਦਾ ਹੈ।

13ਮੈਂ ਸੂਰਜ ਦੇ ਹੇਠਾਂ ਬੁੱਧੀ ਦੀ ਇਹ ਉਦਾਹਰਣ ਵੀ ਵੇਖੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।

14ਇੱਕ ਵਾਰ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਕੁਝ ਹੀ ਲੋਕ ਰਹਿੰਦੇ ਸਨ ਅਤੇ ਇੱਕ ਸ਼ਕਤੀਸ਼ਾਲੀ ਰਾਜਾ ਉਸ ਦੇ ਵਿਰੁੱਧ ਆਇਆ, ਉਸ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.