ਕੂਚ 14

ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, “ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।”

Exodus 14:25 (UKJV) And took off their chariot wheels, that they drove them heavily: so that the Egyptians said, Let us flee from the face of Israel; for the LORD fights for them against the Egyptians.

23ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫ਼ਿਰਾਊਨ ਦੇ ਸਾਰੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਉਹਨਾਂ ਦੇ ਪਿੱਛੇ ਚਲੇ ਗਏ।

24ਰਾਤ ਦੇ ਆਖਰੀ ਪਹਿਰ ਦੇ ਦੌਰਾਨ ਯਾਹਵੇਹ ਨੇ ਮਿਸਰੀ ਫੌਜ ਵੱਲ ਅੱਗ ਅਤੇ ਬੱਦਲ ਦੇ ਥੰਮ੍ਹ ਤੋਂ ਹੇਠਾਂ ਦੇਖਿਆ ਅਤੇ ਇਸਨੂੰ ਉਲਝਣ ਵਿੱਚ ਸੁੱਟ ਦਿੱਤਾ।

25ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, “ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।”

26ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਘੋੜ ਸਵਾਰਾਂ ਉੱਤੇ ਵਾਪਸ ਵਹਿ ਜਾਵੇ।”

27ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.