ਕੂਚ 14

ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ।

Exodus 14:27 (UKJV) And Moses stretched forth his hand over the sea, and the sea returned to his strength when the morning appeared; and the Egyptians fled against it; and the LORD overthrew the Egyptians in the midst of the sea.

25ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, “ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।”

26ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਘੋੜ ਸਵਾਰਾਂ ਉੱਤੇ ਵਾਪਸ ਵਹਿ ਜਾਵੇ।”

27ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ।

28ਪਾਣੀ ਵਾਪਸ ਵਹਿ ਗਿਆ ਅਤੇ ਰਥਾਂ ਅਤੇ ਘੋੜਸਵਾਰਾਂ ਨੂੰ ਢੱਕ ਲਿਆ, ਫ਼ਿਰਾਊਨ ਦੀ ਸਾਰੀ ਫ਼ੌਜ ਜੋ ਇਸਰਾਏਲੀਆਂ ਦਾ ਪਿੱਛਾ ਕਰਕੇ ਸਮੁੰਦਰ ਵਿੱਚ ਡੁੱਬ ਗਈ। ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।

29ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਕੰਧ ਦੀ ਵਾਂਗੂੰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.