ਕੂਚ 15

ਦੁਸ਼ਮਣ ਨੇ ਘੰਮਡ ਵਿੱਚ ਕਿਹਾ, ‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ। ਮੈਂ ਲੁੱਟ ਦਾ ਮਾਲ ਵੰਡਾਂਗਾ; ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ। ਮੈਂ ਆਪਣੀ ਤਲਵਾਰ ਕੱਢਾਂਗਾ ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’

Exodus 15:9 (UKJV) The enemy said, I will pursue, I will overtake, I will divide the spoil; my lust shall be satisfied upon them; I will draw my sword, my hand shall destroy them.

7“ਤੂੰ ਆਪਣੀ ਵੱਡੀ ਮਹਿਮਾ ਨਾਲ ਉਹਨਾਂ ਨੂੰ ਸੁੱਟ ਦਿੱਤਾ ਜੋ ਤੇਰਾ ਵਿਰੋਧ ਕਰਦੇ ਸਨ। ਤੂੰ ਆਪਣਾ ਪੂਰੇ ਕ੍ਰੋਧ ਵਿੱਚ ਉਹਨਾਂ ਨੂੰ ਪਰਾਲੀ ਵਾਂਗ ਸਾੜ ਦਿੱਤਾ।

8ਤੇਰੀਆਂ ਨਾਸਾਂ ਦੇ ਸਾਹ ਨਾਲ, ਪਾਣੀ ਦਾ ਢੇਰ ਲਗ ਗਿਆ, ਵਗਦਾ ਪਾਣੀ ਕੰਧ ਵਾਂਗ ਖੜ੍ਹਾ ਹੋ ਗਿਆ, ਸਮੁੰਦਰ ਦੇ ਹਿਰਦੇ ਦੇ ਡੂੰਘੇ ਪਾਣੀ ਜੰਮ ਗਏ ਹਨ।

9ਦੁਸ਼ਮਣ ਨੇ ਘੰਮਡ ਵਿੱਚ ਕਿਹਾ, ‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ। ਮੈਂ ਲੁੱਟ ਦਾ ਮਾਲ ਵੰਡਾਂਗਾ; ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ। ਮੈਂ ਆਪਣੀ ਤਲਵਾਰ ਕੱਢਾਂਗਾ ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’

10ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ, ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

11ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.