ਕੂਚ 15

ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ, ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

Exodus 15:10 (UKJV) You did blow with your wind, the sea covered them: they sank as lead in the mighty waters.

8ਤੇਰੀਆਂ ਨਾਸਾਂ ਦੇ ਸਾਹ ਨਾਲ, ਪਾਣੀ ਦਾ ਢੇਰ ਲਗ ਗਿਆ, ਵਗਦਾ ਪਾਣੀ ਕੰਧ ਵਾਂਗ ਖੜ੍ਹਾ ਹੋ ਗਿਆ, ਸਮੁੰਦਰ ਦੇ ਹਿਰਦੇ ਦੇ ਡੂੰਘੇ ਪਾਣੀ ਜੰਮ ਗਏ ਹਨ।

9ਦੁਸ਼ਮਣ ਨੇ ਘੰਮਡ ਵਿੱਚ ਕਿਹਾ, ‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ। ਮੈਂ ਲੁੱਟ ਦਾ ਮਾਲ ਵੰਡਾਂਗਾ; ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ। ਮੈਂ ਆਪਣੀ ਤਲਵਾਰ ਕੱਢਾਂਗਾ ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’

10ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ, ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

11ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.