ਕੂਚ 15

ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

Exodus 15:11 (UKJV) Who is like unto you, O LORD, among the gods? who is like you, glorious in holiness, fearful in praises, doing wonders?

9ਦੁਸ਼ਮਣ ਨੇ ਘੰਮਡ ਵਿੱਚ ਕਿਹਾ, ‘ਮੈਂ ਪਿੱਛਾ ਕਰਾਂਗਾ, ਮੈਂ ਉਹਨਾਂ ਨੂੰ ਫੜ ਲਵਾਂਗਾ। ਮੈਂ ਲੁੱਟ ਦਾ ਮਾਲ ਵੰਡਾਂਗਾ; ਮੈਂ ਆਪਣੇ ਆਪ ਨੂੰ ਉਹਨਾਂ ਤੇ ਖੋਖਲਾ ਕਰਾਂਗਾ। ਮੈਂ ਆਪਣੀ ਤਲਵਾਰ ਕੱਢਾਂਗਾ ਅਤੇ ਮੇਰਾ ਹੱਥ ਉਹਨਾਂ ਨੂੰ ਤਬਾਹ ਕਰ ਦੇਵੇਗਾ।’

10ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ, ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

11ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

13ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ। ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.