ਕੂਚ 15

“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

Exodus 15:12 (UKJV) You stretched out your right hand, the earth swallowed them.

10ਪਰ ਤੂੰ ਆਪਣੀ ਬਲਵੰਤ ਹਵਾ ਨਾਲ ਫੂਕ ਮਾਰੀ, ਅਤੇ ਸਮੁੰਦਰ ਨੇ ਉਹਨਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।

11ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

13ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ। ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।

14ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ, ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.