12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।
13ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ। ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।
14ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ, ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।
15ਅਦੋਮ ਦੇ ਸਰਦਾਰ ਡਰ ਜਾਣਗੇ, ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ, ਕਨਾਨ ਦੇ ਲੋਕ ਪਿਘਲ ਜਾਣਗੇ।
16ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ। ਤੇਰੀ ਬਾਂਹ ਦੀ ਸ਼ਕਤੀ ਨਾਲ ਉਹ ਪੱਥਰ ਵਾਂਗ ਚੁੱਪ ਰਹਿਣਗੇ, ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ, ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।