ਕੂਚ 15

ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ। ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।

Exodus 15:13 (UKJV) You in your mercy have led forth the people which you have redeemed: you have guided them in your strength unto your holy habitation.

11ਹੇ ਯਾਹਵੇਹ, ਦੇਵਤਿਆਂ ਵਿੱਚੋਂ ਤੇਰੇ ਵਰਗਾ ਕੌਣ ਹੈ? ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਮਹਿਮਾ ਵਿੱਚ ਸ਼ਾਨਦਾਰ, ਅਚਰਜ ਕੰਮ ਕਰਨ ਵਾਲਾ ਹੈ?

12“ਤੂੰ ਆਪਣਾ ਸੱਜਾ ਹੱਥ ਪਸਾਰਦਾ ਹੈ, ਅਤੇ ਧਰਤੀ ਤੇਰੇ ਵੈਰੀਆਂ ਨੂੰ ਨਿਗਲ ਜਾਂਦੀ ਹੈ।

13ਆਪਣੇ ਅਟੁੱਟ ਪਿਆਰ ਵਿੱਚ ਤੂੰ ਉਹਨਾਂ ਲੋਕਾਂ ਦੀ ਅਗਵਾਈ ਕਰੇਗਾ ਜਿਨ੍ਹਾਂ ਨੂੰ ਤੂੰ ਛੁਡਾਇਆ ਹੈ। ਤੂੰ ਆਪਣੀ ਤਾਕਤ ਨਾਲ ਉਹਨਾਂ ਨੂੰ ਆਪਣੇ ਪਵਿੱਤਰ ਨਿਵਾਸ ਸਥਾਨ ਵੱਲ ਲੈ ਜਾਵੇਗਾ।

14ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ, ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।

15ਅਦੋਮ ਦੇ ਸਰਦਾਰ ਡਰ ਜਾਣਗੇ, ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ, ਕਨਾਨ ਦੇ ਲੋਕ ਪਿਘਲ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.