ਕੂਚ 19

ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।

Exodus 19:2 (UKJV) For they were departed from Rephidim, and were come to the desert of Sinai, and had pitched in the wilderness; and there Israel camped before the mount.

1ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਬਾਅਦ ਤੀਜੇ ਮਹੀਨੇ ਦੇ ਪਹਿਲੇ ਦਿਨ, ਸੀਨਾਈ ਉਜਾੜ ਵਿੱਚ ਆਏ।

2ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।

3ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, “ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ।

4‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.