ਕੂਚ 19

ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, “ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ।

Exodus 19:3 (UKJV) And Moses went up unto God, and the LORD called unto him out of the mountain, saying, Thus shall you say to the house of Jacob, and tell the children of Israel;

1ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਬਾਅਦ ਤੀਜੇ ਮਹੀਨੇ ਦੇ ਪਹਿਲੇ ਦਿਨ, ਸੀਨਾਈ ਉਜਾੜ ਵਿੱਚ ਆਏ।

2ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।

3ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, “ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ।

4‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ।

5ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.