2ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।
3ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, “ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ।
4‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ।
5ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ,
6ਤੂੰ ਮੇਰੇ ਲਈ ਜਾਜਕਾਂ ਦਾ ਰਾਜ ਅਤੇ ਇੱਕ ਪਵਿੱਤਰ ਕੌਮ ਹੋਵੇਂਗਾ।’ ਇਹ ਉਹ ਸ਼ਬਦ ਹਨ ਜੋ ਤੂੰ ਇਸਰਾਏਲੀਆਂ ਨੂੰ ਕਹਿਣੀਆਂ ਹਨ।”