ਕੂਚ 19

ਤੂੰ ਮੇਰੇ ਲਈ ਜਾਜਕਾਂ ਦਾ ਰਾਜ ਅਤੇ ਇੱਕ ਪਵਿੱਤਰ ਕੌਮ ਹੋਵੇਂਗਾ।’ ਇਹ ਉਹ ਸ਼ਬਦ ਹਨ ਜੋ ਤੂੰ ਇਸਰਾਏਲੀਆਂ ਨੂੰ ਕਹਿਣੀਆਂ ਹਨ।”

Exodus 19:6 (UKJV) And all of you shall be unto me a kingdom of priests, and an holy nation. These are the words which you shall speak unto the children of Israel.

4‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ।

5ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ,

6ਤੂੰ ਮੇਰੇ ਲਈ ਜਾਜਕਾਂ ਦਾ ਰਾਜ ਅਤੇ ਇੱਕ ਪਵਿੱਤਰ ਕੌਮ ਹੋਵੇਂਗਾ।’ ਇਹ ਉਹ ਸ਼ਬਦ ਹਨ ਜੋ ਤੂੰ ਇਸਰਾਏਲੀਆਂ ਨੂੰ ਕਹਿਣੀਆਂ ਹਨ।”

7ਇਸ ਲਈ ਮੋਸ਼ੇਹ ਨੇ ਵਾਪਸ ਜਾ ਕੇ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਰੱਖੀਆਂ ਜੋ ਯਾਹਵੇਹ ਨੇ ਉਸਨੂੰ ਬੋਲਣ ਦਾ ਹੁਕਮ ਦਿੱਤਾ ਸੀ।

8ਲੋਕਾਂ ਨੇ ਮਿਲ ਕੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ।” ਇਸ ਲਈ ਮੋਸ਼ੇਹ ਨੇ ਉਹਨਾਂ ਦੀਆਂ ਗੱਲਾਂ ਯਾਹਵੇਹ ਅੱਗੇ ਰੱਖੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.