ਕੂਚ 22

ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਉਹ ਮੈਨੂੰ ਪੁਕਾਰਦੇ ਹਨ, ਤਾਂ ਮੈਂ ਉਹਨਾਂ ਦੀ ਦੁਹਾਈ ਜ਼ਰੂਰ ਸੁਣਾਂਗਾ।

Exodus 22:23 (UKJV) If you afflict them in any way, and they cry at all unto me, I will surely hear their cry;

21“ਕਿਸੇ ਵਿਦੇਸ਼ੀ ਨੂੰ ਪਰੇਸ਼ਾਨ ਨਾ ਕਰੋ ਜਾਂ ਜ਼ੁਲਮ ਨਾ ਕਰੋ ਕਿਉਂਕਿ ਤੁਸੀਂ ਮਿਸਰ ਵਿੱਚ ਓਪਰੇ ਸੀ।

22“ਵਿਧਵਾ ਜਾਂ ਯਤੀਮ ਦਾ ਫ਼ਾਇਦਾ ਨਾ ਉਠਾਓ।

23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਉਹ ਮੈਨੂੰ ਪੁਕਾਰਦੇ ਹਨ, ਤਾਂ ਮੈਂ ਉਹਨਾਂ ਦੀ ਦੁਹਾਈ ਜ਼ਰੂਰ ਸੁਣਾਂਗਾ।

24ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੈਨੂੰ ਤਲਵਾਰ ਨਾਲ ਵੱਢ ਸੁੱਟਾਂਗਾ। ਤੁਹਾਡੀਆਂ ਪਤਨੀਆਂ ਵਿਧਵਾਵਾਂ ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।

25“ਜੇਕਰ ਤੁਸੀਂ ਮੇਰੇ ਲੋਕਾਂ ਵਿੱਚੋਂ ਕਿਸੇ ਲੋੜਵੰਦ ਨੂੰ ਪੈਸੇ ਉਧਾਰ ਦਿੰਦੇ ਹੋ ਤਾਂ ਇਸ ਨੂੰ ਵਪਾਰਕ ਸੌਦੇ ਵਾਂਗ ਨਾ ਸਮਝੋ, ਕੋਈ ਵਿਆਜ ਨਾ ਲੈਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.