23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਉਹ ਮੈਨੂੰ ਪੁਕਾਰਦੇ ਹਨ, ਤਾਂ ਮੈਂ ਉਹਨਾਂ ਦੀ ਦੁਹਾਈ ਜ਼ਰੂਰ ਸੁਣਾਂਗਾ।
24ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੈਨੂੰ ਤਲਵਾਰ ਨਾਲ ਵੱਢ ਸੁੱਟਾਂਗਾ। ਤੁਹਾਡੀਆਂ ਪਤਨੀਆਂ ਵਿਧਵਾਵਾਂ ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।
25“ਜੇਕਰ ਤੁਸੀਂ ਮੇਰੇ ਲੋਕਾਂ ਵਿੱਚੋਂ ਕਿਸੇ ਲੋੜਵੰਦ ਨੂੰ ਪੈਸੇ ਉਧਾਰ ਦਿੰਦੇ ਹੋ ਤਾਂ ਇਸ ਨੂੰ ਵਪਾਰਕ ਸੌਦੇ ਵਾਂਗ ਨਾ ਸਮਝੋ, ਕੋਈ ਵਿਆਜ ਨਾ ਲੈਣਾ।
26ਜੇ ਤੁਸੀਂ ਆਪਣੇ ਗੁਆਂਢੀ ਦੀ ਚਾਦਰ ਨੂੰ ਗਿਰਵੀ ਰੱਖ ਕੇ ਲੈਂਦੇ ਹੋ, ਤਾਂ ਇਸਨੂੰ ਸੂਰਜ ਡੁੱਬਣ ਤੱਕ ਵਾਪਸ ਕਰ ਦਿਓ,
27ਕਿਉਂਕਿ ਤੁਹਾਡੇ ਗੁਆਂਢੀ ਕੋਲ ਸਿਰਫ ਉਹੀ ਚਾਦਰ ਹੈ। ਹੋਰ ਉਸ ਕੋਲ ਸੌਣ ਲਈ ਕੀ ਹੈ? ਜਦੋਂ ਉਹ ਮੈਨੂੰ ਪੁਕਾਰਦੇ ਹਨ, ਮੈਂ ਸੁਣਾਂਗਾ, ਕਿਉਂਕਿ ਮੈਂ ਦਇਆਵਾਨ ਹਾਂ।