25“ਜੇਕਰ ਤੁਸੀਂ ਮੇਰੇ ਲੋਕਾਂ ਵਿੱਚੋਂ ਕਿਸੇ ਲੋੜਵੰਦ ਨੂੰ ਪੈਸੇ ਉਧਾਰ ਦਿੰਦੇ ਹੋ ਤਾਂ ਇਸ ਨੂੰ ਵਪਾਰਕ ਸੌਦੇ ਵਾਂਗ ਨਾ ਸਮਝੋ, ਕੋਈ ਵਿਆਜ ਨਾ ਲੈਣਾ।
26ਜੇ ਤੁਸੀਂ ਆਪਣੇ ਗੁਆਂਢੀ ਦੀ ਚਾਦਰ ਨੂੰ ਗਿਰਵੀ ਰੱਖ ਕੇ ਲੈਂਦੇ ਹੋ, ਤਾਂ ਇਸਨੂੰ ਸੂਰਜ ਡੁੱਬਣ ਤੱਕ ਵਾਪਸ ਕਰ ਦਿਓ,
27ਕਿਉਂਕਿ ਤੁਹਾਡੇ ਗੁਆਂਢੀ ਕੋਲ ਸਿਰਫ ਉਹੀ ਚਾਦਰ ਹੈ। ਹੋਰ ਉਸ ਕੋਲ ਸੌਣ ਲਈ ਕੀ ਹੈ? ਜਦੋਂ ਉਹ ਮੈਨੂੰ ਪੁਕਾਰਦੇ ਹਨ, ਮੈਂ ਸੁਣਾਂਗਾ, ਕਿਉਂਕਿ ਮੈਂ ਦਇਆਵਾਨ ਹਾਂ।
28“ਪਰਮੇਸ਼ਵਰ ਦੀ ਨਿੰਦਿਆ ਨਾ ਕਰੋ ਜਾਂ ਆਪਣੇ ਲੋਕਾਂ ਦੇ ਹਾਕਮ ਨੂੰ ਸਰਾਪ ਨਾ ਦਿਓ।
29“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ। “ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ।