ਕੂਚ 28

“ਜਦੋਂ ਵੀ ਹਾਰੋਨ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਪਣੇ ਦਿਲ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਯਾਹਵੇਹ ਦੇ ਅੱਗੇ ਇੱਕ ਨਿਰੰਤਰ ਯਾਦਗਾਰ ਵਜੋਂ ਆਪਣੀ ਛਾਤੀ ਉੱਤੇ ਰੱਖੇਗਾ।

Exodus 28:29 (UKJV) And Aaron shall bear the names of the children of Israel in the breastplate of judgment upon his heart, when he goes in unto the holy place, for a memorial before the LORD continually.

27ਸੋਨੇ ਦੇ ਦੋ ਹੋਰ ਕੜੇ ਬਣਾਉ ਅਤੇ ਉਹਨਾਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖੀਂ।

28ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਣਾ, ਇਸ ਨੂੰ ਕਮਰਬੰਦ ਨਾਲ ਜੋੜਨਾ, ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ।

29“ਜਦੋਂ ਵੀ ਹਾਰੋਨ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਪਣੇ ਦਿਲ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਯਾਹਵੇਹ ਦੇ ਅੱਗੇ ਇੱਕ ਨਿਰੰਤਰ ਯਾਦਗਾਰ ਵਜੋਂ ਆਪਣੀ ਛਾਤੀ ਉੱਤੇ ਰੱਖੇਗਾ।

30ਊਰੀਮ ਅਤੇ ਥੁੰਮੀਮ ਨੂੰ ਸੀਨੇ ਬੰਦ ਵਿੱਚ ਰੱਖੇ, ਤਾਂ ਜੋ ਹਾਰੂਨ ਯਾਹਵੇਹ ਦੇ ਸਾਹਮਣੇ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖ ਸਕੇ। ਇਸ ਤਰ੍ਹਾਂ ਹਾਰੋਨ ਨੂੰ ਯਾਹਵੇਹ ਦੇ ਸਾਹਮਣੇ ਪੇਸ਼ ਹੋਣ ਵੇਲੇ ਹਮੇਸ਼ਾ ਇਸਰਾਏਲ ਨੂੰ ਆਪਣੇ ਦਿਲ ਉੱਤੇ ਰੱਖਣਾ ਚਾਹੀਦਾ ਹੈ।

31“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.