ਕੂਚ 28

ਊਰੀਮ ਅਤੇ ਥੁੰਮੀਮ ਨੂੰ ਸੀਨੇ ਬੰਦ ਵਿੱਚ ਰੱਖੇ, ਤਾਂ ਜੋ ਹਾਰੂਨ ਯਾਹਵੇਹ ਦੇ ਸਾਹਮਣੇ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖ ਸਕੇ। ਇਸ ਤਰ੍ਹਾਂ ਹਾਰੋਨ ਨੂੰ ਯਾਹਵੇਹ ਦੇ ਸਾਹਮਣੇ ਪੇਸ਼ ਹੋਣ ਵੇਲੇ ਹਮੇਸ਼ਾ ਇਸਰਾਏਲ ਨੂੰ ਆਪਣੇ ਦਿਲ ਉੱਤੇ ਰੱਖਣਾ ਚਾਹੀਦਾ ਹੈ।

Exodus 28:30 (UKJV) And you shall put in the breastplate of judgment the Urim and the Thummim; and they shall be upon Aaron's heart, when he goes in before the LORD: and Aaron shall bear the judgment of the children of Israel upon his heart before the LORD continually.

28ਸੀਨੇ ਬੰਦ ਨੂੰ ਕੜਿਆਂ ਦੀ ਨੀਲੀ ਰੱਸੀ ਨਾਲ ਏਫ਼ੋਦ ਦੇ ਕੜਿਆਂ ਨਾਲ ਬੰਨ੍ਹਣਾ, ਇਸ ਨੂੰ ਕਮਰਬੰਦ ਨਾਲ ਜੋੜਨਾ, ਤਾਂ ਜੋ ਸੀਨੇ ਬੰਦ ਏਫ਼ੋਦ ਵਿੱਚੋਂ ਬਾਹਰ ਨਾ ਨਿਕਲੇ।

29“ਜਦੋਂ ਵੀ ਹਾਰੋਨ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਪਣੇ ਦਿਲ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਯਾਹਵੇਹ ਦੇ ਅੱਗੇ ਇੱਕ ਨਿਰੰਤਰ ਯਾਦਗਾਰ ਵਜੋਂ ਆਪਣੀ ਛਾਤੀ ਉੱਤੇ ਰੱਖੇਗਾ।

30ਊਰੀਮ ਅਤੇ ਥੁੰਮੀਮ ਨੂੰ ਸੀਨੇ ਬੰਦ ਵਿੱਚ ਰੱਖੇ, ਤਾਂ ਜੋ ਹਾਰੂਨ ਯਾਹਵੇਹ ਦੇ ਸਾਹਮਣੇ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖ ਸਕੇ। ਇਸ ਤਰ੍ਹਾਂ ਹਾਰੋਨ ਨੂੰ ਯਾਹਵੇਹ ਦੇ ਸਾਹਮਣੇ ਪੇਸ਼ ਹੋਣ ਵੇਲੇ ਹਮੇਸ਼ਾ ਇਸਰਾਏਲ ਨੂੰ ਆਪਣੇ ਦਿਲ ਉੱਤੇ ਰੱਖਣਾ ਚਾਹੀਦਾ ਹੈ।

31“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

32ਇਸ ਦੇ ਵਿਚਕਾਰ ਉਸਦੇ ਸਿਰ ਲਈ ਇੱਕ ਛੇਕ ਹੋਵੇ ਅਤੇ ਛੇਕ ਦੇ ਆਲੇ-ਦੁਆਲੇ ਇੱਕ ਬੁਣਿਆ ਹੋਇਆ ਕਿਨਾਰਾ ਇੱਕ ਕਾਲਰ ਵਾਂਗ ਹੋਣਾ ਚਾਹੀਦਾ ਹੈ, ਤਾਂ ਜੋ ਇਹ ਫਟ ਨਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.