ਕੂਚ 28

“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

Exodus 28:31 (UKJV) And you shall make the robe of the ephod all of blue.

29“ਜਦੋਂ ਵੀ ਹਾਰੋਨ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਪਣੇ ਦਿਲ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਯਾਹਵੇਹ ਦੇ ਅੱਗੇ ਇੱਕ ਨਿਰੰਤਰ ਯਾਦਗਾਰ ਵਜੋਂ ਆਪਣੀ ਛਾਤੀ ਉੱਤੇ ਰੱਖੇਗਾ।

30ਊਰੀਮ ਅਤੇ ਥੁੰਮੀਮ ਨੂੰ ਸੀਨੇ ਬੰਦ ਵਿੱਚ ਰੱਖੇ, ਤਾਂ ਜੋ ਹਾਰੂਨ ਯਾਹਵੇਹ ਦੇ ਸਾਹਮਣੇ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖ ਸਕੇ। ਇਸ ਤਰ੍ਹਾਂ ਹਾਰੋਨ ਨੂੰ ਯਾਹਵੇਹ ਦੇ ਸਾਹਮਣੇ ਪੇਸ਼ ਹੋਣ ਵੇਲੇ ਹਮੇਸ਼ਾ ਇਸਰਾਏਲ ਨੂੰ ਆਪਣੇ ਦਿਲ ਉੱਤੇ ਰੱਖਣਾ ਚਾਹੀਦਾ ਹੈ।

31“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

32ਇਸ ਦੇ ਵਿਚਕਾਰ ਉਸਦੇ ਸਿਰ ਲਈ ਇੱਕ ਛੇਕ ਹੋਵੇ ਅਤੇ ਛੇਕ ਦੇ ਆਲੇ-ਦੁਆਲੇ ਇੱਕ ਬੁਣਿਆ ਹੋਇਆ ਕਿਨਾਰਾ ਇੱਕ ਕਾਲਰ ਵਾਂਗ ਹੋਣਾ ਚਾਹੀਦਾ ਹੈ, ਤਾਂ ਜੋ ਇਹ ਫਟ ਨਾ ਜਾਵੇ।

33ਚੋਲੇ ਦੇ ਦੁਆਲੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਉ ਅਤੇ ਉਹਨਾਂ ਦੇ ਵਿਚਕਾਰ ਸੋਨੇ ਦੀਆਂ ਘੰਟੀਆਂ ਲਗਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.