ਕੂਚ 28

ਚੋਲੇ ਦੇ ਦੁਆਲੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਉ ਅਤੇ ਉਹਨਾਂ ਦੇ ਵਿਚਕਾਰ ਸੋਨੇ ਦੀਆਂ ਘੰਟੀਆਂ ਲਗਾਓ।

Exodus 28:33 (UKJV) And beneath upon the hem of it you shall make pomegranates of blue, and of purple, and of scarlet, round about the hem thereof; and bells of gold between them round about:

31“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

32ਇਸ ਦੇ ਵਿਚਕਾਰ ਉਸਦੇ ਸਿਰ ਲਈ ਇੱਕ ਛੇਕ ਹੋਵੇ ਅਤੇ ਛੇਕ ਦੇ ਆਲੇ-ਦੁਆਲੇ ਇੱਕ ਬੁਣਿਆ ਹੋਇਆ ਕਿਨਾਰਾ ਇੱਕ ਕਾਲਰ ਵਾਂਗ ਹੋਣਾ ਚਾਹੀਦਾ ਹੈ, ਤਾਂ ਜੋ ਇਹ ਫਟ ਨਾ ਜਾਵੇ।

33ਚੋਲੇ ਦੇ ਦੁਆਲੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਉ ਅਤੇ ਉਹਨਾਂ ਦੇ ਵਿਚਕਾਰ ਸੋਨੇ ਦੀਆਂ ਘੰਟੀਆਂ ਲਗਾਓ।

34ਸੋਨੇ ਦੀਆਂ ਘੰਟੀਆਂ ਅਤੇ ਅਨਾਰ ਚੋਗੇ ਦੇ ਸਿਰ ਦੇ ਆਲੇ-ਦੁਆਲੇ ਹੋਣ।

35ਹਾਰੋਨ ਨੂੰ ਇਹ ਪਹਿਨਣਾ ਚਾਹੀਦਾ ਹੈ ਜਦੋਂ ਉਹ ਸੇਵਾ ਕਰਦਾ ਹੈ। ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ ਜਦੋਂ ਉਹ ਯਾਹਵੇਹ ਦੇ ਅੱਗੇ ਪਵਿੱਤਰ ਸਥਾਨ ਵਿੱਚ ਦਾਖਲ ਹੋਵੇਗਾ ਅਤੇ ਜਦੋਂ ਉਹ ਬਾਹਰ ਆਵੇਗਾ, ਤਾਂ ਜੋ ਉਹ ਮਰੇ ਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.