33ਚੋਲੇ ਦੇ ਦੁਆਲੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਉ ਅਤੇ ਉਹਨਾਂ ਦੇ ਵਿਚਕਾਰ ਸੋਨੇ ਦੀਆਂ ਘੰਟੀਆਂ ਲਗਾਓ।
34ਸੋਨੇ ਦੀਆਂ ਘੰਟੀਆਂ ਅਤੇ ਅਨਾਰ ਚੋਗੇ ਦੇ ਸਿਰ ਦੇ ਆਲੇ-ਦੁਆਲੇ ਹੋਣ।
35ਹਾਰੋਨ ਨੂੰ ਇਹ ਪਹਿਨਣਾ ਚਾਹੀਦਾ ਹੈ ਜਦੋਂ ਉਹ ਸੇਵਾ ਕਰਦਾ ਹੈ। ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ ਜਦੋਂ ਉਹ ਯਾਹਵੇਹ ਦੇ ਅੱਗੇ ਪਵਿੱਤਰ ਸਥਾਨ ਵਿੱਚ ਦਾਖਲ ਹੋਵੇਗਾ ਅਤੇ ਜਦੋਂ ਉਹ ਬਾਹਰ ਆਵੇਗਾ, ਤਾਂ ਜੋ ਉਹ ਮਰੇ ਨਾ।
36“ਸ਼ੁੱਧ ਸੋਨੇ ਦੀ ਇੱਕ ਪਲੇਟ ਬਣਾਈ ਅਤੇ ਇਸ ਤੇ ਮੋਹਰ ਵਾਂਗ ਉੱਕਰਾਈ, ਯਾਹਵੇਹ ਲਈ ਪਵਿੱਤਰ।
37ਇਸ ਨੂੰ ਪੱਗ ਨਾਲ ਜੋੜਨ ਲਈ ਇੱਕ ਨੀਲੀ ਡੋਰ ਪਾਈ, ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਅਰਥਾਤ ਅਗਲੇ ਪਾਸੇ ਹੋਵੇ।