ਕੂਚ 28

“ਸ਼ੁੱਧ ਸੋਨੇ ਦੀ ਇੱਕ ਪਲੇਟ ਬਣਾਈ ਅਤੇ ਇਸ ਤੇ ਮੋਹਰ ਵਾਂਗ ਉੱਕਰਾਈ, ਯਾਹਵੇਹ ਲਈ ਪਵਿੱਤਰ।

Exodus 28:36 (UKJV) And you shall make a plate of pure gold, and grave upon it, like the engravings of a signet, HOLINESS TO THE LORD.

34ਸੋਨੇ ਦੀਆਂ ਘੰਟੀਆਂ ਅਤੇ ਅਨਾਰ ਚੋਗੇ ਦੇ ਸਿਰ ਦੇ ਆਲੇ-ਦੁਆਲੇ ਹੋਣ।

35ਹਾਰੋਨ ਨੂੰ ਇਹ ਪਹਿਨਣਾ ਚਾਹੀਦਾ ਹੈ ਜਦੋਂ ਉਹ ਸੇਵਾ ਕਰਦਾ ਹੈ। ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ ਜਦੋਂ ਉਹ ਯਾਹਵੇਹ ਦੇ ਅੱਗੇ ਪਵਿੱਤਰ ਸਥਾਨ ਵਿੱਚ ਦਾਖਲ ਹੋਵੇਗਾ ਅਤੇ ਜਦੋਂ ਉਹ ਬਾਹਰ ਆਵੇਗਾ, ਤਾਂ ਜੋ ਉਹ ਮਰੇ ਨਾ।

36“ਸ਼ੁੱਧ ਸੋਨੇ ਦੀ ਇੱਕ ਪਲੇਟ ਬਣਾਈ ਅਤੇ ਇਸ ਤੇ ਮੋਹਰ ਵਾਂਗ ਉੱਕਰਾਈ, ਯਾਹਵੇਹ ਲਈ ਪਵਿੱਤਰ।

37ਇਸ ਨੂੰ ਪੱਗ ਨਾਲ ਜੋੜਨ ਲਈ ਇੱਕ ਨੀਲੀ ਡੋਰ ਪਾਈ, ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਅਰਥਾਤ ਅਗਲੇ ਪਾਸੇ ਹੋਵੇ।

38ਇਹ ਹਾਰੋਨ ਦੇ ਮੱਥੇ ਉੱਤੇ ਹੋਵੇਗਾ ਅਤੇ ਉਹ ਉਹਨਾਂ ਪਵਿੱਤਰ ਤੋਹਫ਼ਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸਹਾਰੇਗਾ ਜੋ ਇਸਰਾਏਲੀਆਂ ਦੁਆਰਾ ਪਵਿੱਤਰ ਕੀਤੇ ਜਾਂਦੇ ਹਨ, ਭਾਵੇਂ ਉਹਨਾਂ ਦੇ ਤੋਹਫ਼ੇ ਜੋ ਵੀ ਹੋਣ। ਇਹ ਹਾਰੋਨ ਦੇ ਮੱਥੇ ਤੇ ਲਗਾਤਾਰ ਰਹੇਗਾ ਤਾਂ ਜੋ ਉਹ ਯਾਹਵੇਹ ਨੂੰ ਸਵੀਕਾਰ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.