ਕੂਚ 28

ਇਸ ਨੂੰ ਪੱਗ ਨਾਲ ਜੋੜਨ ਲਈ ਇੱਕ ਨੀਲੀ ਡੋਰ ਪਾਈ, ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਅਰਥਾਤ ਅਗਲੇ ਪਾਸੇ ਹੋਵੇ।

Exodus 28:37 (UKJV) And you shall put it on a blue lace, that it may be upon the turban; upon the forefront of the turban it shall be.

35ਹਾਰੋਨ ਨੂੰ ਇਹ ਪਹਿਨਣਾ ਚਾਹੀਦਾ ਹੈ ਜਦੋਂ ਉਹ ਸੇਵਾ ਕਰਦਾ ਹੈ। ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ ਜਦੋਂ ਉਹ ਯਾਹਵੇਹ ਦੇ ਅੱਗੇ ਪਵਿੱਤਰ ਸਥਾਨ ਵਿੱਚ ਦਾਖਲ ਹੋਵੇਗਾ ਅਤੇ ਜਦੋਂ ਉਹ ਬਾਹਰ ਆਵੇਗਾ, ਤਾਂ ਜੋ ਉਹ ਮਰੇ ਨਾ।

36“ਸ਼ੁੱਧ ਸੋਨੇ ਦੀ ਇੱਕ ਪਲੇਟ ਬਣਾਈ ਅਤੇ ਇਸ ਤੇ ਮੋਹਰ ਵਾਂਗ ਉੱਕਰਾਈ, ਯਾਹਵੇਹ ਲਈ ਪਵਿੱਤਰ।

37ਇਸ ਨੂੰ ਪੱਗ ਨਾਲ ਜੋੜਨ ਲਈ ਇੱਕ ਨੀਲੀ ਡੋਰ ਪਾਈ, ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਅਰਥਾਤ ਅਗਲੇ ਪਾਸੇ ਹੋਵੇ।

38ਇਹ ਹਾਰੋਨ ਦੇ ਮੱਥੇ ਉੱਤੇ ਹੋਵੇਗਾ ਅਤੇ ਉਹ ਉਹਨਾਂ ਪਵਿੱਤਰ ਤੋਹਫ਼ਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸਹਾਰੇਗਾ ਜੋ ਇਸਰਾਏਲੀਆਂ ਦੁਆਰਾ ਪਵਿੱਤਰ ਕੀਤੇ ਜਾਂਦੇ ਹਨ, ਭਾਵੇਂ ਉਹਨਾਂ ਦੇ ਤੋਹਫ਼ੇ ਜੋ ਵੀ ਹੋਣ। ਇਹ ਹਾਰੋਨ ਦੇ ਮੱਥੇ ਤੇ ਲਗਾਤਾਰ ਰਹੇਗਾ ਤਾਂ ਜੋ ਉਹ ਯਾਹਵੇਹ ਨੂੰ ਸਵੀਕਾਰ ਕਰਨ।

39“ਤੂੰ ਵਧੀਆ ਸੂਤੀ ਕੱਪੜੇ ਦਾ ਕੁੜਤਾ ਬਣਾਈ ਅਤੇ ਤੂੰ ਮਹੀਨ ਕਤਾਨ ਦੀ ਪੱਗੜੀ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.