ਕੂਚ 30

ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ।

Exodus 30:25 (UKJV) And you shall make it an oil of holy ointment, an ointment compound after the are of the apothecary: it shall be an holy anointing oil.

23“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ,

24ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ।

25ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ।

26ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ,

27ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.