ਕੂਚ 39

ਉਹਨਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸਦੀ ਲੰਬਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ।

Exodus 39:9 (UKJV) It was foursquare; they made the breastplate double: a span was the length thereof, and a span the breadth thereof, being doubled.

7ਫਿਰ ਉਹਨਾਂ ਨੇ ਉਹਨਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

8ਉਹਨਾਂ ਨੇ ਸੀਨਾ ਬੰਦ ਬਣਾਇਆ ਜੋ ਇੱਕ ਹੁਨਰਮੰਦ ਕਾਰੀਗਰ ਦਾ ਕੰਮ ਸੀ। ਉਹਨਾਂ ਨੇ ਉਸ ਨੂੰ ਏਫ਼ੋਦ ਵਰਗਾ ਬਣਾਇਆ ਜੋ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦਾ ਬਣਿਆ ਸੀ।

9ਉਹਨਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸਦੀ ਲੰਬਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ।

10ਫਿਰ ਉਹਨਾਂ ਨੇ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਬਣਾਈਆਂ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਲੱਗੇ ਹੋਏ ਸਨ;

11ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ, ਅਤੇ ਇੱਕ ਹੀਰਾ ਸੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.