ਕੂਚ 9

ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ।

Exodus 9:20 (UKJV) He that feared the word of the LORD among the servants of Pharaoh made his servants and his cattle flee into the houses:

18ਇਸ ਲਈ, ਕੱਲ ਇਸੇ ਸਮੇਂ ਮੈਂ ਸਭ ਤੋਂ ਭੈੜੀ ਗੜੇਮਾਰੀ ਭੇਜਾਂਗਾ ਜੋ ਮਿਸਰ ਉੱਤੇ ਉਸ ਦਿਨ ਤੋਂ ਜੋ ਉਸ ਦੀ ਸਥਾਪਨਾ ਦੇ ਦਿਨ ਤੋਂ ਹੁਣ ਤੱਕ ਨਹੀਂ ਪਈ।

19ਹੁਣੇ ਹੁਕਮ ਦਿਓ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਅਤੇ ਤੁਹਾਡੇ ਕੋਲ ਜੋ ਕੁਝ ਵੀ ਖੇਤ ਵਿੱਚ ਹੈ ਉਸ ਨੂੰ ਪਨਾਹ ਦੇ ਸਥਾਨ ਵਿੱਚ ਲਿਆਓ, ਕਿਉਂਕਿ ਗੜੇ ਹਰ ਉਸ ਵਿਅਕਤੀ ਅਤੇ ਜਾਨਵਰ ਉੱਤੇ ਡਿੱਗਣਗੇ ਜਿਨ੍ਹਾਂ ਨੂੰ ਅੰਦਰ ਨਹੀਂ ਲਿਆਂਦਾ ਗਿਆ ਅਤੇ ਅਜੇ ਵੀ ਖੇਤ ਵਿੱਚ ਬਾਹਰ ਹੈ ਅਤੇ ਉਹ ਮਰ ਜਾਣਗੇ।”

20ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ।

21ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।

22ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.