ਕੂਚ 9

ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।”

Exodus 9:22 (UKJV) And the LORD said unto Moses, Stretch forth yours hand toward heaven, that there may be hail in all the land of Egypt, upon man, and upon beast, and upon every herb of the field, throughout the land of Egypt.

20ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ।

21ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।

22ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।”

23ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ।

24ਗੜੇ ਪਏ ਅਤੇ ਬਿਜਲੀ ਅੱਗੇ-ਪਿੱਛੇ ਚਮਕੀ, ਇਹ ਮਿਸਰ ਦੀ ਸਾਰੀ ਧਰਤੀ ਵਿੱਚ ਸਭ ਤੋਂ ਭੈੜਾ ਤੂਫ਼ਾਨ ਸੀ ਜਦੋਂ ਦਾ ਮਿਸਰ ਦੇਸ਼ ਬਣਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.