19ਹੁਣੇ ਹੁਕਮ ਦਿਓ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਅਤੇ ਤੁਹਾਡੇ ਕੋਲ ਜੋ ਕੁਝ ਵੀ ਖੇਤ ਵਿੱਚ ਹੈ ਉਸ ਨੂੰ ਪਨਾਹ ਦੇ ਸਥਾਨ ਵਿੱਚ ਲਿਆਓ, ਕਿਉਂਕਿ ਗੜੇ ਹਰ ਉਸ ਵਿਅਕਤੀ ਅਤੇ ਜਾਨਵਰ ਉੱਤੇ ਡਿੱਗਣਗੇ ਜਿਨ੍ਹਾਂ ਨੂੰ ਅੰਦਰ ਨਹੀਂ ਲਿਆਂਦਾ ਗਿਆ ਅਤੇ ਅਜੇ ਵੀ ਖੇਤ ਵਿੱਚ ਬਾਹਰ ਹੈ ਅਤੇ ਉਹ ਮਰ ਜਾਣਗੇ।”
20ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ।
21ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।
22ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।”
23ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ।