21ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।
22ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।”
23ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ।
24ਗੜੇ ਪਏ ਅਤੇ ਬਿਜਲੀ ਅੱਗੇ-ਪਿੱਛੇ ਚਮਕੀ, ਇਹ ਮਿਸਰ ਦੀ ਸਾਰੀ ਧਰਤੀ ਵਿੱਚ ਸਭ ਤੋਂ ਭੈੜਾ ਤੂਫ਼ਾਨ ਸੀ ਜਦੋਂ ਦਾ ਮਿਸਰ ਦੇਸ਼ ਬਣਿਆ ਸੀ।
25ਪੂਰੇ ਮਿਸਰ ਵਿੱਚ ਗੜਿਆਂ ਨੇ ਖੇਤਾਂ ਵਿੱਚ ਹਰ ਚੀਜ਼ ਨੂੰ ਮਾਰਿਆ, ਲੋਕ ਅਤੇ ਜਾਨਵਰ ਦੋਵੇਂ ਇਸ ਨੇ ਖੇਤਾਂ ਵਿੱਚ ਉੱਗ ਰਹੇ ਹਰ ਪੌਦੇ ਅਤੇ ਹਰ ਰੁੱਖ ਨੂੰ ਤੋੜ ਦਿੱਤਾ।