23ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ।
24ਗੜੇ ਪਏ ਅਤੇ ਬਿਜਲੀ ਅੱਗੇ-ਪਿੱਛੇ ਚਮਕੀ, ਇਹ ਮਿਸਰ ਦੀ ਸਾਰੀ ਧਰਤੀ ਵਿੱਚ ਸਭ ਤੋਂ ਭੈੜਾ ਤੂਫ਼ਾਨ ਸੀ ਜਦੋਂ ਦਾ ਮਿਸਰ ਦੇਸ਼ ਬਣਿਆ ਸੀ।
25ਪੂਰੇ ਮਿਸਰ ਵਿੱਚ ਗੜਿਆਂ ਨੇ ਖੇਤਾਂ ਵਿੱਚ ਹਰ ਚੀਜ਼ ਨੂੰ ਮਾਰਿਆ, ਲੋਕ ਅਤੇ ਜਾਨਵਰ ਦੋਵੇਂ ਇਸ ਨੇ ਖੇਤਾਂ ਵਿੱਚ ਉੱਗ ਰਹੇ ਹਰ ਪੌਦੇ ਅਤੇ ਹਰ ਰੁੱਖ ਨੂੰ ਤੋੜ ਦਿੱਤਾ।
26ਗੋਸ਼ੇਨ ਦੀ ਧਰਤੀ ਜਿੱਥੇ ਇਸਰਾਏਲੀ ਸਨ, ਸਿਰਫ ਉਹੀ ਥਾਂ ਗੜੇ ਨਹੀਂ ਪਏ ਸਨ।
27ਫਿਰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ। ਉਸਨੇ ਉਹਨਾਂ ਨੂੰ ਕਿਹਾ, “ਇਸ ਵਾਰ ਮੈਂ ਪਾਪ ਕੀਤਾ ਹੈ। ਯਾਹਵੇਹ ਮਹਾਨ ਹੈ ਅਤੇ ਮੈਂ ਅਤੇ ਮੇਰੇ ਲੋਕਾਂ ਨੇ ਗਲਤ ਕੀਤਾ ਹੈ।