24ਜਦੋਂ ਜੀਵ ਹਿੱਲ ਗਏ, ਮੈਂ ਉਹਨਾਂ ਦੇ ਖੰਭਾਂ ਦੀ ਆਵਾਜ਼ ਸੁਣੀ, ਜਿਵੇਂ ਕਿ ਤੇਜ਼ ਪਾਣੀ ਦੀ ਗਰਜ, ਸਰਵਸ਼ਕਤੀਮਾਨ ਦੀ ਆਵਾਜ਼ ਵਰਗੀ, ਸੈਨਾ ਦੀ ਹਲ-ਚਲ ਵਰਗੀ। ਜਦੋਂ ਉਹ ਸ਼ਾਂਤ ਹੋਏ, ਉਹਨਾਂ ਨੇ ਆਪਣੇ ਖੰਭ ਹੇਠਾਂ ਕਰ ਲਏ।
25ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਆਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ।
26ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ।
27ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਸ ਦੇ ਦੁਆਲੇ ਚਾਰੇ ਪਾਸੇ ਚਮਕ ਸੀ।
28ਜਿਵੇਂ ਬਰਸਾਤ ਵਾਲੇ ਦਿਨ ਬੱਦਲਾਂ ਵਿੱਚ ਸਤਰੰਗੀ ਪੀਂਘ ਦੀ ਵਿਖਾਈ ਦਿੰਦੀ ਹੈ, ਉਸੇ ਤਰ੍ਹਾਂ ਉਸਦੇ ਆਲੇ-ਦੁਆਲੇ ਚਮਕ ਸੀ। ਇਹ ਯਾਹਵੇਹ ਦੀ ਮਹਿਮਾ ਦਾ ਰੂਪ ਸੀ। ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਹੇਠਾਂ ਡਿੱਗ ਪਿਆ ਅਤੇ ਮੈਂ ਇੱਕ ਬੋਲਣ ਦੀ ਆਵਾਜ਼ ਸੁਣੀ।