2ਮਹੀਨੇ ਦੀ ਪੰਜਵੀਂ ਤਾਰੀਖ਼ ਨੂੰ ਰਾਜੇ ਯਹੋਯਾਕੀਨ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ
3ਯਾਹਵੇਹ ਦਾ ਬਚਨ ਬੂਜ਼ੀ ਦੇ ਪੁੱਤਰ ਜਾਜਕ ਹਿਜ਼ਕੀਏਲ ਨੂੰ ਦੇਸ਼ ਵਿੱਚ ਕੇਬਰ ਨਦੀ ਦੇ ਕੰਢੇ ਕਸਦੀਆਂ ਦੀ ਧਰਤੀ ਉੱਤੇ ਆਇਆ ਅਤੇ ਉੱਥੇ ਯਾਹਵੇਹ ਦਾ ਹੱਥ ਉਸ ਉੱਤੇ ਸੀ।
4ਜਦ ਮੈਂ ਦੇਖਿਆ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਕਾਰੋਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ,
5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,
6ਪਰ ਉਹਨਾਂ ਵਿੱਚੋਂ ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ।