ਹਿਜ਼ਕੀਏਲ 1

ਯਾਹਵੇਹ ਦਾ ਬਚਨ ਬੂਜ਼ੀ ਦੇ ਪੁੱਤਰ ਜਾਜਕ ਹਿਜ਼ਕੀਏਲ ਨੂੰ ਦੇਸ਼ ਵਿੱਚ ਕੇਬਰ ਨਦੀ ਦੇ ਕੰਢੇ ਕਸਦੀਆਂ ਦੀ ਧਰਤੀ ਉੱਤੇ ਆਇਆ ਅਤੇ ਉੱਥੇ ਯਾਹਵੇਹ ਦਾ ਹੱਥ ਉਸ ਉੱਤੇ ਸੀ।

Ezekiel 1:3 (UKJV) The word of the LORD came expressly unto Ezekiel the priest, the son of Buzi, in the land of the Chaldeans by the river Chebar; and the hand of the LORD was there upon him.

1ਮੇਰੇ ਤੀਹਵੇਂ ਸਾਲ ਵਿੱਚ, ਚੌਥੇ ਮਹੀਨੇ ਦੇ ਪੰਜਵੇਂ ਦਿਨ, ਜਦੋਂ ਮੈਂ ਕੇਬਰ ਨਦੀ ਦੇ ਕੰਢੇ ਗੁਲਾਮਾਂ ਦੇ ਵਿਚਕਾਰ ਸੀ, ਅਕਾਸ਼ ਖੁੱਲ੍ਹ ਗਿਆ ਅਤੇ ਮੈਂ ਪਰਮੇਸ਼ਵਰ ਦੇ ਦਰਸ਼ਨ ਵੇਖੇ।

2ਮਹੀਨੇ ਦੀ ਪੰਜਵੀਂ ਤਾਰੀਖ਼ ਨੂੰ ਰਾਜੇ ਯਹੋਯਾਕੀਨ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ

3ਯਾਹਵੇਹ ਦਾ ਬਚਨ ਬੂਜ਼ੀ ਦੇ ਪੁੱਤਰ ਜਾਜਕ ਹਿਜ਼ਕੀਏਲ ਨੂੰ ਦੇਸ਼ ਵਿੱਚ ਕੇਬਰ ਨਦੀ ਦੇ ਕੰਢੇ ਕਸਦੀਆਂ ਦੀ ਧਰਤੀ ਉੱਤੇ ਆਇਆ ਅਤੇ ਉੱਥੇ ਯਾਹਵੇਹ ਦਾ ਹੱਥ ਉਸ ਉੱਤੇ ਸੀ।

4ਜਦ ਮੈਂ ਦੇਖਿਆ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਕਾਰੋਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ,

5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.