12ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਪਿੱਠ, ਉਹਨਾਂ ਦੇ ਹੱਥ ਅਤੇ ਉਹਨਾਂ ਦੇ ਖੰਭਾਂ ਸਮੇਤ, ਪੂਰੀ ਤਰ੍ਹਾਂ ਅੱਖਾਂ ਨਾਲ ਭਰੇ ਹੋਏ ਸਨ, ਜਿਵੇਂ ਉਹਨਾਂ ਦੇ ਚਾਰ ਪਹੀਏ ਸਨ।
13ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ।
14ਹਰੇਕ ਕਰੂਬੀ ਦੇ ਚਾਰ ਚਿਹਰੇ ਸਨ: ਇੱਕ ਚਿਹਰਾ ਕਰੂਬੀ ਦਾ, ਦੂਜਾ ਮਨੁੱਖ ਦਾ ਚਿਹਰਾ, ਤੀਜਾ ਸ਼ੇਰ ਦਾ ਚਿਹਰਾ ਅਤੇ ਚੌਥਾ ਬਾਜ਼ ਦਾ ਚਿਹਰਾ।
15ਫਿਰ ਕਰੂਬੀ ਉੱਪਰ ਵੱਲ ਉੱਠੇ। ਇਹ ਉਹ ਜੀਵਤ ਪ੍ਰਾਣੀ ਸਨ ਜਿਨ੍ਹਾਂ ਨੂੰ ਮੈਂ ਕੇਬਰ ਨਦੀ ਦੇ ਕੰਢੇ ਵੇਖਿਆ ਸੀ।
16ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ।