ਹਿਜ਼ਕੀਏਲ 10

ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਪਿੱਠ, ਉਹਨਾਂ ਦੇ ਹੱਥ ਅਤੇ ਉਹਨਾਂ ਦੇ ਖੰਭਾਂ ਸਮੇਤ, ਪੂਰੀ ਤਰ੍ਹਾਂ ਅੱਖਾਂ ਨਾਲ ਭਰੇ ਹੋਏ ਸਨ, ਜਿਵੇਂ ਉਹਨਾਂ ਦੇ ਚਾਰ ਪਹੀਏ ਸਨ।

Ezekiel 10:12 (UKJV) And their whole body, and their backs, and their hands, and their wings, and the wheels, were full of eyes round about, even the wheels that they four had.

10ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ।

11ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ।

12ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਪਿੱਠ, ਉਹਨਾਂ ਦੇ ਹੱਥ ਅਤੇ ਉਹਨਾਂ ਦੇ ਖੰਭਾਂ ਸਮੇਤ, ਪੂਰੀ ਤਰ੍ਹਾਂ ਅੱਖਾਂ ਨਾਲ ਭਰੇ ਹੋਏ ਸਨ, ਜਿਵੇਂ ਉਹਨਾਂ ਦੇ ਚਾਰ ਪਹੀਏ ਸਨ।

13ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ।

14ਹਰੇਕ ਕਰੂਬੀ ਦੇ ਚਾਰ ਚਿਹਰੇ ਸਨ: ਇੱਕ ਚਿਹਰਾ ਕਰੂਬੀ ਦਾ, ਦੂਜਾ ਮਨੁੱਖ ਦਾ ਚਿਹਰਾ, ਤੀਜਾ ਸ਼ੇਰ ਦਾ ਚਿਹਰਾ ਅਤੇ ਚੌਥਾ ਬਾਜ਼ ਦਾ ਚਿਹਰਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.