22ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਉੱਪਰ ਸੀ।
23ਯਾਹਵੇਹ ਦੀ ਮਹਿਮਾ ਸ਼ਹਿਰ ਦੇ ਵਿੱਚੋਂ ਉਤਾਹਾਂ ਚੜ੍ਹ ਗਈ ਅਤੇ ਇਸ ਦੇ ਪੂਰਬ ਵੱਲ ਪਹਾੜ ਦੇ ਉੱਪਰ ਠਹਿਰ ਗਈ।
24ਆਤਮਾ ਨੇ ਮੈਨੂੰ ਉੱਚਾ ਚੁੱਕਿਆ ਅਤੇ ਪਰਮੇਸ਼ਵਰ ਦੇ ਆਤਮਾ ਦੁਆਰਾ ਦਿੱਤੇ ਦਰਸ਼ਣ ਵਿੱਚ ਮੈਨੂੰ ਕਸਦੀਆਂ ਦੇ ਗ਼ੁਲਾਮਾਂ ਵਿੱਚ ਲਿਆਇਆ। ਤਦ ਜੋ ਦਰਸ਼ਣ ਮੈਂ ਦੇਖਿਆ ਸੀ ਉਹ ਮੇਰੇ ਕੋਲੋਂ ਓਹਲੇ ਹੋ ਗਿਆ,
25ਅਤੇ ਮੈਂ ਗ਼ੁਲਾਮਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਮੈਨੂੰ ਵਿਖਾਇਆ ਸੀ।