20ਫਿਰ ਉਹ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।
21ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਮੈਂ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ ਜੋ ਉਹਨਾਂ ਨੇ ਕੀਤਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
22ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਉੱਪਰ ਸੀ।
23ਯਾਹਵੇਹ ਦੀ ਮਹਿਮਾ ਸ਼ਹਿਰ ਦੇ ਵਿੱਚੋਂ ਉਤਾਹਾਂ ਚੜ੍ਹ ਗਈ ਅਤੇ ਇਸ ਦੇ ਪੂਰਬ ਵੱਲ ਪਹਾੜ ਦੇ ਉੱਪਰ ਠਹਿਰ ਗਈ।
24ਆਤਮਾ ਨੇ ਮੈਨੂੰ ਉੱਚਾ ਚੁੱਕਿਆ ਅਤੇ ਪਰਮੇਸ਼ਵਰ ਦੇ ਆਤਮਾ ਦੁਆਰਾ ਦਿੱਤੇ ਦਰਸ਼ਣ ਵਿੱਚ ਮੈਨੂੰ ਕਸਦੀਆਂ ਦੇ ਗ਼ੁਲਾਮਾਂ ਵਿੱਚ ਲਿਆਇਆ। ਤਦ ਜੋ ਦਰਸ਼ਣ ਮੈਂ ਦੇਖਿਆ ਸੀ ਉਹ ਮੇਰੇ ਕੋਲੋਂ ਓਹਲੇ ਹੋ ਗਿਆ,