ਹਿਜ਼ਕੀਏਲ 11

ਤਦ ਯਾਹਵੇਹ ਦਾ ਆਤਮਾ ਮੇਰੇ ਉੱਤੇ ਆਇਆ, ਅਤੇ ਉਸਨੇ ਮੈਨੂੰ ਇਹ ਕਹਿਣ ਲਈ ਕਿਹਾ: “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ਹੇ ਇਸਰਾਏਲ ਦੇ ਆਗੂਓ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ।

Ezekiel 11:5 (UKJV) And the Spirit of the LORD fell upon me, and said unto me, Speak; Thus says the LORD; Thus have all of you said, O house of Israel: for I know the things that come into your mind, every one of them.

3ਉਹ ਕਹਿੰਦੇ ਹਨ, ‘ਕੀ ਸਾਡੇ ਘਰ ਹਾਲ ਹੀ ਵਿੱਚ ਦੁਬਾਰਾ ਨਹੀਂ ਬਣਾਏ ਗਏ ਹਨ? ਇਹ ਸ਼ਹਿਰ ਇੱਕ ਘੜਾ ਹੈ ਅਤੇ ਅਸੀਂ ਇਸ ਵਿੱਚ ਮਾਸ ਹਾਂ।’

4ਇਸ ਲਈ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ।”

5ਤਦ ਯਾਹਵੇਹ ਦਾ ਆਤਮਾ ਮੇਰੇ ਉੱਤੇ ਆਇਆ, ਅਤੇ ਉਸਨੇ ਮੈਨੂੰ ਇਹ ਕਹਿਣ ਲਈ ਕਿਹਾ: “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ਹੇ ਇਸਰਾਏਲ ਦੇ ਆਗੂਓ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ।

6ਤੁਸੀਂ ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ ਅਤੇ ਇਸ ਦੀਆਂ ਗਲੀਆਂ ਲਾਸ਼ਾਂ ਨਾਲ ਭਰ ਦਿੱਤੀਆਂ ਹਨ।

7“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੋ ਲਾਸ਼ਾਂ ਤੁਸੀਂ ਉੱਥੇ ਸੁੱਟੀਆਂ ਹਨ ਉਹ ਮਾਸ ਹਨ ਅਤੇ ਇਹ ਸ਼ਹਿਰ ਇੱਕ ਘੜਾ ਹੈ, ਪਰ ਮੈਂ ਤੁਹਾਨੂੰ ਇਸ ਵਿੱਚੋਂ ਕੱਢ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.