8ਸਵੇਰ ਨੂੰ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
9“ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ, ‘ਕਿ ਤੂੰ ਕੀ ਕਰਦਾ ਹੈ?’
10“ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਭਵਿੱਖਬਾਣੀ ਯੇਰੂਸ਼ਲੇਮ ਦੇ ਰਾਜਕੁਮਾਰ ਅਤੇ ਉੱਥੇ ਮੌਜੂਦ ਸਾਰੇ ਇਸਰਾਏਲੀਆਂ ਬਾਰੇ ਹੈ।’
11ਉਹਨਾਂ ਨੂੰ ਆਖੋ, ‘ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ।’ “ਜਿਵੇਂ ਮੈਂ ਕੀਤਾ ਹੈ, ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ। ਉਹ ਗ਼ੁਲਾਮਾਂ ਵਜੋਂ ਗ਼ੁਲਾਮੀ ਵਿੱਚ ਚਲੇ ਜਾਣਗੇ।
12“ਉਹਨਾਂ ਵਿੱਚੋਂ ਰਾਜਕੁਮਾਰ ਸ਼ਾਮ ਵੇਲੇ ਆਪਣੀਆਂ ਚੀਜ਼ਾਂ ਆਪਣੇ ਮੋਢੇ ਉੱਤੇ ਰੱਖ ਕੇ ਚਲਾ ਜਾਵੇਗਾ, ਅਤੇ ਉਸ ਦੇ ਲੰਘਣ ਲਈ ਕੰਧ ਵਿੱਚ ਇੱਕ ਟੋਆ ਪੁੱਟਿਆ ਜਾਵੇਗਾ। ਉਹ ਆਪਣਾ ਮੂੰਹ ਢੱਕ ਲਵੇਗਾ ਤਾਂ ਜੋ ਉਹ ਧਰਤੀ ਨੂੰ ਨਾ ਦੇਖ ਸਕੇ।