ਹਿਜ਼ਕੀਏਲ 12

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

Ezekiel 12:26 (UKJV) Again the word of the LORD came to me, saying.

24ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ।

25ਪਰ ਮੈਂ ਯਾਹਵੇਹ ਉਹੀ ਕਹਾਂਗਾ ਜੋ ਮੈਂ ਚਾਹਾਂਗਾ ਅਤੇ ਇਹ ਬਿਨਾਂ ਦੇਰ ਕੀਤੇ ਪੂਰਾ ਹੋਵੇਗਾ। ਕਿਉਂ ਜੋ ਤੁਹਾਡੇ ਦਿਨਾਂ ਵਿੱਚ, ਹੇ ਬਾਗ਼ੀ ਲੋਕੋ, ਮੈਂ ਜੋ ਵੀ ਕਹਾਂਗਾ, ਮੈਂ ਉਸ ਨੂੰ ਪੂਰਾ ਕਰਾਂਗਾ, ਸਰਬਸ਼ਕਤੀਮਾਨ ਦਾ ਵਾਕ ਹੈ।’ ”

26ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

27“ਹੇ ਮਨੁੱਖ ਦੇ ਪੁੱਤਰ, ਇਸਰਾਏਲੀ ਆਖ ਰਹੇ ਹਨ, ‘ਜੋ ਦਰਸ਼ਣ ਉਹ ਵੇਖਦਾ ਹੈ ਉਹ ਹੁਣ ਤੋਂ ਕਈ ਸਾਲਾਂ ਤੋਂ ਹੈ, ਅਤੇ ਉਹ ਦੂਰ ਦੇ ਭਵਿੱਖ ਬਾਰੇ ਭਵਿੱਖਬਾਣੀ ਕਰਦਾ ਹੈ।’

28“ਇਸੇ ਲਈ ਆਖੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਬਚਨ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ; ਸਗੋਂ ਪ੍ਰਭੂ ਯਾਹਵੇਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.