ਹਿਜ਼ਕੀਏਲ 14

“ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਮਨੁੱਖਾਂ ਨੇ ਆਪਣੇ ਦਿਲਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਹਨ ਅਤੇ ਉਹਨਾਂ ਦੇ ਚਿਹਰਿਆਂ ਅੱਗੇ ਭੈੜੀਆਂ ਠੋਕਰਾਂ ਵਾਲੀਆਂ ਰੁਕਾਵਟਾਂ ਰੱਖੀਆਂ ਹਨ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੈਨੂੰ ਪੁੱਛ-ਗਿੱਛ ਕਰਨ?

Ezekiel 14:3 (UKJV) Son of man, these men have set up their idols in their heart, and put the stumbling block of their iniquity before their face: should I be enquired of at all by them?

1ਇਸਰਾਏਲ ਦੇ ਕੁਝ ਬਜ਼ੁਰਗ ਮੇਰੇ ਕੋਲ ਆਏ ਅਤੇ ਮੇਰੇ ਸਾਹਮਣੇ ਬੈਠ ਗਏ।

2ਫਿਰ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

3“ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਮਨੁੱਖਾਂ ਨੇ ਆਪਣੇ ਦਿਲਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਹਨ ਅਤੇ ਉਹਨਾਂ ਦੇ ਚਿਹਰਿਆਂ ਅੱਗੇ ਭੈੜੀਆਂ ਠੋਕਰਾਂ ਵਾਲੀਆਂ ਰੁਕਾਵਟਾਂ ਰੱਖੀਆਂ ਹਨ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੈਨੂੰ ਪੁੱਛ-ਗਿੱਛ ਕਰਨ?

4ਇਸ ਲਈ ਉਹਨਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਦੱਸੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਇਸਰਾਏਲੀਆਂ ਵਿੱਚੋਂ ਕੋਈ ਆਪਣੇ ਦਿਲਾਂ ਵਿੱਚ ਮੂਰਤੀਆਂ ਨੂੰ ਸਥਾਪਿਤ ਕਰਦਾ ਹੈ ਅਤੇ ਆਪਣੇ ਮੂੰਹਾਂ ਅੱਗੇ ਇੱਕ ਬਦੀਆਂ ਦੀ ਠੋਕਰ ਵਾਲਾ ਪੱਥਰ ਰੱਖਦਾ ਹੈ ਅਤੇ ਫਿਰ ਕਿਸੇ ਨਬੀ ਕੋਲ ਜਾਂਦਾ ਹੈ, ਮੈਂ ਯਾਹਵੇਹ ਉਹਨਾਂ ਦੀ ਮਹਾਨ ਮੂਰਤੀ ਪੂਜਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਖੁਦ ਜਵਾਬ ਦੇਵੇਗਾ।

5ਮੈਂ ਅਜਿਹਾ ਇਸਰਾਏਲ ਦੇ ਲੋਕਾਂ ਦੇ ਦਿਲਾਂ ਨੂੰ ਮੁੜ ਹਾਸਲ ਕਰਨ ਲਈ ਕਰਾਂਗਾ, ਜਿਨ੍ਹਾਂ ਨੇ ਆਪਣੇ ਬੁੱਤਾਂ ਲਈ ਮੈਨੂੰ ਛੱਡ ਦਿੱਤਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.