2ਫਿਰ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
3“ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਮਨੁੱਖਾਂ ਨੇ ਆਪਣੇ ਦਿਲਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਹਨ ਅਤੇ ਉਹਨਾਂ ਦੇ ਚਿਹਰਿਆਂ ਅੱਗੇ ਭੈੜੀਆਂ ਠੋਕਰਾਂ ਵਾਲੀਆਂ ਰੁਕਾਵਟਾਂ ਰੱਖੀਆਂ ਹਨ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੈਨੂੰ ਪੁੱਛ-ਗਿੱਛ ਕਰਨ?
4ਇਸ ਲਈ ਉਹਨਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਦੱਸੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਇਸਰਾਏਲੀਆਂ ਵਿੱਚੋਂ ਕੋਈ ਆਪਣੇ ਦਿਲਾਂ ਵਿੱਚ ਮੂਰਤੀਆਂ ਨੂੰ ਸਥਾਪਿਤ ਕਰਦਾ ਹੈ ਅਤੇ ਆਪਣੇ ਮੂੰਹਾਂ ਅੱਗੇ ਇੱਕ ਬਦੀਆਂ ਦੀ ਠੋਕਰ ਵਾਲਾ ਪੱਥਰ ਰੱਖਦਾ ਹੈ ਅਤੇ ਫਿਰ ਕਿਸੇ ਨਬੀ ਕੋਲ ਜਾਂਦਾ ਹੈ, ਮੈਂ ਯਾਹਵੇਹ ਉਹਨਾਂ ਦੀ ਮਹਾਨ ਮੂਰਤੀ ਪੂਜਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਖੁਦ ਜਵਾਬ ਦੇਵੇਗਾ।
5ਮੈਂ ਅਜਿਹਾ ਇਸਰਾਏਲ ਦੇ ਲੋਕਾਂ ਦੇ ਦਿਲਾਂ ਨੂੰ ਮੁੜ ਹਾਸਲ ਕਰਨ ਲਈ ਕਰਾਂਗਾ, ਜਿਨ੍ਹਾਂ ਨੇ ਆਪਣੇ ਬੁੱਤਾਂ ਲਈ ਮੈਨੂੰ ਛੱਡ ਦਿੱਤਾ ਹੈ।’
6“ਇਸ ਲਈ ਇਸਰਾਏਲ ਦੇ ਲੋਕਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੋਬਾ ਕਰੋ! ਆਪਣੀਆਂ ਮੂਰਤੀਆਂ ਤੋਂ ਮੁੜੋ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਤਿਆਗ ਦਿਓ!