18ਅਤੇ ਤੂੰ ਉਹਨਾਂ ਨੂੰ ਪਹਿਨਣ ਲਈ ਆਪਣੇ ਕਢਾਈ ਵਾਲੇ ਕੱਪੜੇ ਲਏ ਅਤੇ ਤੂੰ ਉਹਨਾਂ ਦੇ ਅੱਗੇ ਮੇਰਾ ਤੇਲ ਅਤੇ ਧੂਪ ਚੜ੍ਹਾਈ।
19ਨਾਲੇ ਉਹ ਭੋਜਨ ਜੋ ਮੈਂ ਤੈਨੂੰ ਦਿੱਤਾ, ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
20“ ‘ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ?
21ਤੂੰ ਮੇਰੇ ਬੱਚਿਆਂ ਨੂੰ ਵੱਢ ਕੇ ਮੂਰਤੀਆਂ ਅੱਗੇ ਚੜ੍ਹਾ ਦਿੱਤਾ।
22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।