20“ ‘ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ?
21ਤੂੰ ਮੇਰੇ ਬੱਚਿਆਂ ਨੂੰ ਵੱਢ ਕੇ ਮੂਰਤੀਆਂ ਅੱਗੇ ਚੜ੍ਹਾ ਦਿੱਤਾ।
22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।
23“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
24ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ।