ਹਿਜ਼ਕੀਏਲ 16

“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Ezekiel 16:23 (UKJV) And it came to pass after all your wickedness, (woe, woe unto you! says the LORD GOD;)

21ਤੂੰ ਮੇਰੇ ਬੱਚਿਆਂ ਨੂੰ ਵੱਢ ਕੇ ਮੂਰਤੀਆਂ ਅੱਗੇ ਚੜ੍ਹਾ ਦਿੱਤਾ।

22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।

23“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

24ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ।

25ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.