ਹਿਜ਼ਕੀਏਲ 16

ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ।

Ezekiel 16:25 (UKJV) You have built your high place at every head of the way, and have made your beauty to be abhorred, and have opened your feet to every one that passed by, and multiplied your whoredoms.

23“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

24ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ।

25ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ।

26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ।

27ਇਸ ਲਈ ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਿਆ ਅਤੇ ਤੇਰੇ ਇਲਾਕੇ ਨੂੰ ਘਟਾ ਦਿੱਤਾ; ਮੈਂ ਤੈਨੂੰ ਤੇਰੇ ਦੁਸ਼ਮਣ, ਫ਼ਲਿਸਤੀਆਂ ਦੀਆਂ ਧੀਆਂ ਦੇ ਲਾਲਚ ਦੇ ਹਵਾਲੇ ਕਰ ਦਿੱਤਾ, ਜੋ ਤੇਰੇ ਗੰਦੇ ਚਾਲ-ਚਲਣ ਤੋਂ ਹੈਰਾਨ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.